NISHAN-E-SIKHI, KAAR SEWA KHADUR SAHIB

ENVIRONMENT CONSERVATION PROJECT

NISHAN-E-SIKHI  CHARITABLE TRUST

ਕਾਰ ਸੇਵਾ ਖਡੂਰ ਸਾਹਿਬ

COP-28 ਦੁਬਈ ਦੇ ਅੰਤਰਰਾਸ਼ਟਰੀ ਮੰਚ ਉੱਪਰ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਾਤਾਵਰਣ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਦਿੱਤੀ ਗਈ ਜਾਣਕਾਰੀ।

ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਾਤਾਵਰਣ ਸੰਭਾਲ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਨੂੰ ਅੰਤਰਰਾਸ਼ਟਰੀ ਮੰਚ ਸੀਓਪੀ- 28 ਵਿੱਚ ਪੇਸ਼ ਕੀਤਾ ਗਿਆ। ਇਸ ਕਾਰਜ ਲਈ ਕਾਰ ਸੇਵਾ ਖਡੂਰ ਸਾਹਿਬ ਵੱਲੋਂ 6 ਮੈਂਬਰੀ ਵਫ਼ਦ ਦੁਬਈ ਵਿਖੇ ਇਸ ਅੰਤਰਰਾਸ਼ਟਰੀ ਮੰਚ ਵਿੱਚ ਆਪਣੀ ਮੌਜੂਦਗੀ ਦੇਣ ਲਈ ਭੇਜਿਆ ਗਿਆ। ਸੀਓਪੀ – 28 ਸੰਮੇਲਨ ਵਿੱਚ ਲਗਭਗ 170 ਦੇਸ਼ਾਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਵਾਤਾਵਰਣ ਵਿੱਚ ਆਪਣੇ ਕੀਤੇ ਹੋਏ ਕਾਰਜਾਂ ਅਤੇ ਮਿਥੇ ਹੋਏ ਟੀਚਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਇੱਕ ਈਵੈਂਟ ਦੌਰਾਨ ਬਾਬਾ ਗੁਰਪ੍ਰੀਤ ਸਿੰਘ ਜੀ ਅਤੇ ਸਿੱਖ ਹਿਊਮਨ ਰਾਈਟਜ਼ ਦੇ ਡਾਇਰੈਕਟਰ ਡਾ. ਜਸਦੇਵ ਸਿੰਘ ਰਾਏ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਾਤਾਵਰਣ ਅਤੇ ਜੀਵ ਵਿਭਿੰਨਤਾ ਦੀ ਸਾਂਭ-ਸੰਭਾਲ ਵਾਸਤੇ ਦਰਸਾਏ ਕੁਦਰਤ ਅਤੇ ਮਨੁੱਖ ਦੇ ਆਪਸੀ ਪਿਆਰ ਅਤੇ ਸਾਂਝੀਵਾਲਤਾ ਦੇ ਗੂੜੇ ਰਿਸ਼ਤੇ ਸੰਬੰਧੀ ਜਿੰਮੇਵਾਰੀਆਂ ਅਤੇ ਕਾਰਜਾਂ ਸਬੰਧੀ ਸੰਬੋਧਨ ਕੀਤਾ ਗਿਆ। ਇਸੇ ਈਵੈਂਟ ਦੌਰਾਨ ਬਰਾਜ਼ੀਲ, ਪੁਰਤਗਾਲ ਅਤੇ ਘਾਨਾ ਦੇ ਉੱਚ ਪੱਧਰੀ ਨੁਮਾਇੰਦਿਆਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਪ੍ਰਤੀ ਵਿਸ਼ਵ ਪੱਧਰੀ ਵੱਖ-ਵੱਖ ਪਹੁੰਚ-ਵਿਧੀਆਂ ਅਤੇ ਪੈਰਿਸ +10 ਏਜੰਡੇ ਸੰਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੰਸਥਾ ਵਾਤਾਵਰਣ ਸੰਭਾਲ ਦੇ ਵੱਖ-ਵੱਖ ਕਾਰਜਾਂ ਵਿੱਚ ਸਾਲ 1999 ਤੋਂ ਹੀ ਵੱਡੇ ਪੱਧਰ ‘ਤੇ ਨਿਰੰਤਰ ਕਾਰਜਸ਼ੀਲ ਹੈ ਅਤੇ ਹੁਣ ਤੱਕ 7 ਲੱਖ 26 ਹਜਾਰ ਤੋਂ ਵੱਧ ਰੁੱਖ ਲਗਾਉਣ ਦੇ ਨਾਲ-ਨਾਲ 286 ਗੁਰੂ ਨਾਨਕ ਯਾਦਗਰੀ ਜੰਗਲ ਵੀ ਲਗਾ ਚੁੱਕੀ ਹੈ। ਸੜਕਾਂ ਕੰਢੇ 520 ਕਿਲੋਮੀਟਰ ਰੁੱਖ ਲਗਾਉਣ ਸਮੇਤ ਸੰਸਥਾ ਵੱਲੋਂ ਸੂਰਜੀ ਊਰਜਾ, ਜੈਵਿਕ ਖੇਤੀ, ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ, ਪਲਾਸਟਿਕ ਦੀ ਰੋਕਥਾਮ ਅਤੇ ਵਾਤਾਵਰਣ ਸੰਬੰਧੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਿਚਾਰ ਗੋਸ਼ਟੀਆਂ ਦੇ ਕਾਰਜ ਵੀ ਕੀਤੇ ਜਾ ਰਹੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਸੀਓਪੀ, ਯੂ.ਐੱਨ.ਐੱਫ.ਸੀ.ਸੀ.ਸੀ ਵੱਲੋਂ ਹਰ ਸਾਲ ਵਾਤਾਵਰਣ ਪਰਿਵਰਤਨ ਨੂੰ ਲੈ ਕੇ ਆ ਰਹੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਲੱਭਣ ਲਈ ਪੂਰੀ ਦੁਨੀਆਂ ਦੇ ਦੇਸ਼ਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ ਅਤੇ ਇਸ ਸਾਲ ਇਹ 28ਵਾਂ ਸੰਮੇਲਨ ਸੀ।

Post Views: 274